Publish date - 7 November 2022
Jagbani - Page 3
English Slug - Artistic competitions of school students were conducted in relation to fundamental rights and fundamental duties
ਕਾਦੀਆਂ, 06 ਨਵੰਬਰ (ਜ਼ੀਸ਼ਾਨ) - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ ਹੇਠ ਮਾਨਯੋਗ ਨਵਦੀਪ ਕੌਰ ਗਿੱਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਕਮ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਯੋਗ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਬਾਰੇ ਜਾਗਰੂਕ ਕਰਨ ਲਈ ਸਕੂਲ ਵਿਦਿਆਰਥੀਆਂ ਦਾ ਬੈਨਰ ਤਿਆਰ ਕਰਨ ,ਸਲੋਗਨ ਲਿਖਣ , ਤੇ ਪੋਸਟਰ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਜਾਗਰੂਕਤਾ ਸਮਾਗਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀ ਵਰਗ ਨੂੰ ਆਪਣੇ ਮੌਲਿਕ ਅਧਿਕਾਰਾਂ ਅਤੇ ਕਰਤਵਾਂ ਬਾਰੇ ਜਾਣੂ ਕਰਵਾਇਆ । ਲੈਕਚਰਾਰ ਸਿਮਰਨਜੀਤ ਕੌਰ ਵੱਲੋਂ ਮੰਚ ਦਾ ਸੰਚਾਲਨ ਕਰਦਿਆਂ ਵਿਦਿਆਰਥੀ ਵਰਗ ਨੂੰ ਸੰਵਿਧਾਨਕ ਅਧਿਕਾਰਾਂ ਦੀ ਸਹੀ ਵਰਤੋਂ ਤੇ ਆਪਣੇ ਕਰਤਵਾਂ ਪ੍ਰਤੀ ਸਤਿਕਾਰ ਭਾਵਨਾ ਰੱਖਦੇ ਹੋਏ ਪੂਰੀ ਤਰ੍ਹਾਂ ਇਨ੍ਹਾਂ ਨੂੰ ਨਿਭਾਉਣ ਦੀ ਅਪੀਲ ਕੀਤੀ । ਮੁਕਾਬਲੇ ਚ ਤਮਨਪ੍ਰੀਤ ਕੌਰ ਗਿਆਰ੍ਹਵੀਂ ਜਮਾਤ ਪਹਿਲੇ ਸਥਾਨ ਤੇ ਰਹੇ , ਜਦਕਿ ਨਵਦੀਪ ਕੌਰ ਬਾਰ੍ਹਵੀਂ ਜਮਾਤ ਦੂਸਰੇ ਸਥਾਨ ਤੇ ਰਹੀ, ਕਸ਼ਿਸ਼ ਬਾਰ੍ਹਵੀਂ ਜਮਾਤ ਤੀਸਰੇ ਸਥਾਨ ਤੇ ਰਹੀ ,ਜਦਕਿ ਸੁਖ ਪਵਨ ਕੌਰ ਬਾਰ੍ਹਵੀਂ ਜਮਾਤ ਨੂੰ ਵਿਸ਼ੇਸ਼ ਇਨਾਮ ਦੇ ਕੇ ਨਿਵਾਜ਼ਿਆ ਗਿਆ । ਇਸ ਮੌਕੇ ਸਕੂਲ ਅਧਿਆਪਕਾ ਲੈਕਚਰਾਰ ਸਿਮਰਨਜੀਤ ਕੌਰ ਤੋਂ ਇਲਾਵਾ ਰਵਿੰਦਰ ਸਿੰਘ ,ਦਲਜੀਤ ਕੌਰ , ਬਲਵੀਰ ਕੌਰ ,ਨੀਰੂ ਬਾਲਾ ,ਅਨਾਮਿਕਾ , ਮਿਤਾਲੀ , ਅਮਤੁੱਲ ਮਤੀਨ ,ਅਮਨਦੀਪ ਕੌਰ ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਹਾਜ਼ਰ ਸਨ ।
06ਜ਼ੈਡਈਈਪੀ1.ਜੇਪੀਜੀ
ਕੈਪਸ਼ਨ
ਜਾਗਰੂਕਤਾ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀ ਅਧਿਆਪਕਾਂ ਦੇ ਨਾਲ (ਜ਼ੀਸ਼ਾਨ)
